ਅਦੁੱਤੀ ਅਤੇ ਅਭੁੱਲ ਸ਼ਹਾਦਤਾਂ ਨੂੰ ਕੋਟਿ-ਕੋਟਿ ਪ੍ਰਣਾਮ

“ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਭਾਵੇਂ ਮੇਰੇ ਉੱਤੇ
ਘੜੀ ਘੜੀ ਗੁਜਰੀ ਪਲ ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫੇਰ ਪੋਤੇ ਦਿੱਤੇ
ਹੁਣ ਮੌਤ ਕਹਿੰਦੀ ਤੂੰ ਵੀ ਚਲ ਗੁਜਰੀ
ਇਸੇ ਲਈ ਤਾਂ ਮੈਨੂੰ ਗੁਜਰੀ ਲੋਕ ਆਖਦੇ ਨੇ
ਜਿਹੜੀ ਆਈ ਸਿਰ ਤੇ ਉਹ ਮੈਂ ਝੱਲ ਗੁਜਰੀ”
ਸ਼ਹਾਦਤਾਂ ਦੇ ਮਹੀਨੇ ਵਜੋਂ ਜਾਣੇ ਜਾਂਦੇ ਪੋਹ ਦੇ ਮਹੀਨੇ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾ਼ਦਿਆਂ ਦੀ ਸਿਦਕ- ਦਿਲੀ, ਦਲੇਰੀ ਤੇ ਜਿੰਦਾ ਦਿਲੀ ਨਾਲ ਦਿੱਤੀ ਕੁਰਬਾਨੀ ਦੀ ਮਿਸਾਲ ਦੁਨੀਆਂ ‘ ਚ ਕਿਤੇ ਨਹੀਂ ਮਿਲਦੀ। ਸਰਬੰਸਦਾਨੀ ਦੇ ਛੋਟੇ ਛੋਟੇ ਲਾਲਾਂ ਦੀ ਯਾਦ ਅੱਜ ਵੀ ਹਰ ਇਕ ਦੇ ਲੂੰ ਕੰਡੇ ਖੜ੍ਹੇ ਕਰ ਦਿੰਦੀ ਹੈ। ਧੰਨ ਹੈ ਉਹ ਦਾਦੀ ਮਾਂ ਗੁਜਰੀ ਜਿਸਦੇ ਵੱਡੇ ਦੋ ਪੋਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿਚ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦਸਤਾਰਾਂ ਤੇ ਕਲਗੀਆਂ ਸਜਾ ਕੇ ਖੁਦ ਸ਼ਹੀਦੀ ਲਈ ਤੋਰਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲਣ ਤੋਂ ਬਾਅਦ ਆਪ ਵੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ । ਅਜਿਹੀਆਂ ਅਦੁੱਤੀ ਅਤੇ ਅਭੁੱਲ ਸ਼ਹਾਦਤਾਂ ਦੇ ਅੱਗੇ ਹਰ ਇਕ ਇਨਸਾਨ ਦਿਲੋਂ ਸਜਦਾ ਕਰਦਾ ਹੈ | ਇਸ ਸ਼ਹੀਦੀ ਦਿਹਾੜੇ ‘ਤੇ ਆਰ.ਡੀ.ਖੋ਼ਸਲਾ ਡੀ.ਏ.ਵੀ ਮਾਡਲ ਸੀ: ਸੈ: ਸਕੂਲ, ਬਟਾਲਾ ਦਾ ਸਮੂਹ ਪਰਿਵਾਰ ਸਰਬੰਸਦਾਨੀ ਦਸਮੇਸ਼ ਪਿਤਾ ਦੇ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਕੋਟਿ-ਕੋਟਿ ਪ੍ਰਣਾਮ ਕਰਦਾ ਹੈ।

 

Comments are closed.